Thursday, March 10, 2011

ਗਮਾ ਦੇ ਬਦਲ

ਬਹੁਤ ਲਭ  ਲਇਆ ਨਾ ਮਿਲੇ ਰਾਹ ਖੁਸੀਆਂ ਦਾ ..
ਗਮਾ ਦੇ ਬਦਲ ਛਾਏ ਚਾਰ ਛੁਪੇਰੇ ਨੇ ..

ਇੰਝ ਤਾ ਬਹੁਤ ਆਏ ਜਿੰਦਗੀ ਚ ਪਰ ਸਬ ਨੇ ਸੂਰਜ ਵਾਂਗੂ 
ਜਾਣ ਲਗਿਆ ਦਿੱਤੇ ਮੈਨੂ ਬੱਸ ਘੁਪ ਹਨੇਰੇ ਨੇ ..

ਓਹੀ ਦਿਲ ਤੋ ਦੂਰ ਬੜੇ,,
ਜੋ ਲਗਦੇ ਨੇੜੇ ਨੇੜੇ ਨੇ ..

ਦਿਲ ਅਕਸਰ ਹੁੰਦਾ ਏ ਕੋਏਲੇ ਵਰਗਾ..
ਸਹੋਣੇ ਸਹੋਣੇ ਜਿਨਾ ਦੇ ਚੇਹੇਰੇ ਨੇ ..

ਹਰ ਇਕ ਨੂ ਮਨਿਆ ਆਪਣਾ ,,ਕੀਤਾ ਹਰ ਕਿਸੇ ਤੇ ਇਤਬਾਰ 
ਬਸ ਏਹੋ ਗੁਨਾਹ ਕੀਤੇ ਮੈਂ  ਬੱਸ ਏਹੋ ਦੋ ਕਸੂਰ ਮੇਰੇ ਨੇ ..

ਸੋਚਾਂ ਵਿਚ ਕਈ ਦਿਨ ਲੰਗੇ,,ਸੋਚਦਿਆਂ 
ਕਿਓਂ ਸਜਣਾ ਨੇ ਨੈਨ ਮੇਰੇ ਕੋਲੋਂ ਫੇਰੇ ਨੇ ..

ਸ਼ਾਯਦ "ਪ੍ਰੀਤ" ਤੇਰੀ  ਨਹੀ ਲੋੜ....ਭਾਵੇ ਤੇਰੇ ਲਈ ਓਹ ਇਕੋ ਸੀ ..
ਪਰ  "ਕਮਲ" ਤੇਰੇ ਜਹੇ ਓਹਨਾ ਨੂ ਯਾਰ ਬਥੇਰੇ ਨੇ ....

No comments:

Post a Comment