Friday, January 28, 2011

ਕਹਾਣੀ ਇਸ਼ਕ਼ ਦੀ


ਮਿਲਾਉਣ ਹੋਵੇ ਜਦੋ ਉਸ ਰੱਬ ਨੇ ,,ਫੇਰ 
ਚਲਦਿਆਂ ਚਲਦਿਆਂ  ਇਸ ਸਫ਼ਰ-ਏ-ਜਿੰਦਗੀ ਦੀਆਂ ਰਾਹਾਂ ਤੇ, 
ਕਿਸੇ ਅਨਜਾਣ ਜੇਹੇ ਚੇਹਰੇ ਨਾਲ ਮੁਲਾਕਾਤ ਹੁੰਦੀ ਏ ...

ਹੋਲੀ ਹੋਲੀ ਖੁੱਲੇ ਸੰਗ,, ਫੇਰ ਨੈਣਾ ਨਾਲ ਮਿਲਦੇ ਨੇ ਨੈਣ..
ਸ਼ੁਰੂ ਫੇਰੇ ਦਿਲਾਂ ਵਾਲੀ ਗੱਲਬਾਤ ਹੁੰਦੀ ਏ 

ਯਾਰ ਦੇ ਖੇਆਲਾਂ ,,ਵਿਚ ਫੇਰ ਖੋਏ ਰਹੇੰਦੇ  ਹਰ ਪਲ,,
ਫੇਰ ਨਾ ਪਤਾ ਲੱਗੇ ਕਦੋ ਚੜੇ ਦਿਨ ਤੇ ਕਦੋ ਰਾਤ ਹੁੰਦੀ ਏ ..

ਤੁਰ ਪੈਂਦੇ ਜੋ ਆਸ਼ਿਕ਼,,, ਬਣ ਮੁਸਾਫ਼ਿਰ ਇਸ ਇਸ਼ਕ਼ ਦੀਆਂ ਰਾਵਾਂ ਤੇ,,ਮਨਦੇ ਓਹ ਰੱਬ ਇਸ਼ਕ਼ ਨੂ.
ਓਹਨਾ ਦਾ ਨਾ ਕੋਈ ਫੇਰ ਧਰਮ ਤੇ ਨਾ ਓਹਨਾ ਦੀ ਕੋਈ ਜਾਤ ਹੁੰਦੀ ਏ ,,

ਬੋਲੇ ਜਦੋਂ ਇਸ਼ਕ਼ ਦਾ ਜਾਦੂ ਸਿਰ ਚੜ ,,ਰਾਤਾਂ ਨੂ ਚੰਨ ਚ ਵੀ ਹੋਵੇ ਦੀਦਾਰ ਸੋਹਣੇ ਜੇਹੇ ਮੁਖ ਦਾ .,,
ਸੁੱਤਾ ਹੋਵੇ ਜਦੋ ਜੱਗ ਸਾਰਾ,,ਉੱਦੋਂ ਫੇਰ ਤਾਰੇਆਂ ਨਾਲ ਦਿਲ ਦੀ ਸਾਂਝੀ ਹਰ ਗੱਲਬਾਤ ਹੁੰਦੀ ਏ,,

ਉਮਰਾਂ ਲਈ ਸੋਚਾਂ ਵਿਚ ਪਾ ਜਾਂਦੀ ..
ਸੋਹਣੇਆਂ ਦੀ ਚੁਪੀ ਚ ਕਈ ਵਾਰ ਏਹੋ ਜੇਹੀ ਛੁਪੀ ਡੂੰਗੀ ਬਾਤ ਹੁੰਦੀ ਏ ,,

ਕਿਸਮਤ ਵਾਲੇ ਹੁੰਦੇ ਨੇ ਓਹ ਸੱਬ ,,ਮਿਲ ਜਾਏ ਸੱਜਣਾ ਦਾ ਪਿਆਰ ਜਿਨਾ ਤਾਈ
ਨਹੀ ਤੇ ਬੱਸ ਫੇਰ "ਕਮਲ " ਵਾਂਗੂ ਕਈਆਂ ਕੋਲੇ ਯਾਦਾਂ ਦੀ ਬਸ ਬਚੀ ਆਖਰੀ ਇਕੋ "ਸੋਗਾਤ" ਹੁੰਦੀ ਏ ......

No comments:

Post a Comment