Sunday, November 14, 2010

TALASSH

ਨਾ ਕਿਸੇ ਮੰਜਿਲ ਦੀ, ਨਾ ਕਿਸੇ ਮੁਕਾਮ ਨੂ ਪਾਉਣ ਦੀ ਆਸ ਹੁਣ,

ਦਿਵਾ ਦਾਵੇ ਛੁਟਕਾਰਾ ਮੈਨੂ ਇਸ ਗਮਾਂ ਨਾਲ ਭਰੀ ਜਿੰਦਗੀ ਤੋ ਜੋ ,ਬੱਸ ਇਕ ਏਹੋ ਜੇਹੇ ਬਹਾਨੇ ਦੀ ਤਲਾਸ਼ ਹੁਣ,

ਨਾ ਕਿਸੇ ਆਪਨੇ ਦੇ ਆਉਣ ਦਾ ਇੰਤਜ਼ਾਰ, ਨਾ ਕਿਸੇ ਬੇਗਾਨੇ ਦੀ ਤਲਾਸ਼ ਹੁਣ ,

"ਕਮਲ" ਤੇ ਫੁੱਲ ਹੈ ਤਾਨ੍ਹਾਯੀਆਂ ਦੇ ਬੁੱਟੇ ਦਾ,ਬੱਸ ਵੀਰਾਨਏਆ ਦੀ ਮੈਨੂ ਤਲਾਸ਼ ਹੁਣ,

ਜਿਥੇ ਦੂਰ ਦੂਰ ਤਕ ਨਾ ਹੋਵੇ ਕੋਈ,ਜਿਥੇ ਮੇਰੀ ਤਨਹਾਈ ਤੋ ਇਲਾਵਾ ਨਾ ਰੋਵੇ ਕੋਈ,

ਦੂਰ ਦੁਨੀਆ ਤੋ ਏਹੋ ਜਹੇ ਇਕ ਆਸ਼ੀਆਨੇ ਦੀ ਬੱਸ ਮੈਨੂ ਤਲਾਸ਼ ਹੁਣ,

ਜੋ ਕਰ ਦੇਵੇ ਅਲੱਗ ਧੜਕਨ ਨੂ ਇਸ ਦਿਲ ਨਾਲੋ, ਜੋ ਕਢ੍ਹ ਲਵੇ ਜਿਸਮ ਚੋ ਜਾਨ ਨੂ,

ਜੋ ਤੋੜ ਦੇਵੇ ਮੇਰੀ ਸਾਹਾਂ ਦੀ ਇਸ ਡੋਰ ਨੂ, "ਪ੍ਰੀਤ" ਨੂ ਬੱਸ ਇਕ ਏਹੋ ਜੇਹੇ ਬਹਾਨੇ ਦੀ ਤਲਾਸ਼ ਹੁਣ,,,,,,,

(naa kise manzil di, naa kise mukam nu paun di ass hun,

diwe dawe chhutkara mainu iss gamman nal bhari zindgi to, bass ik eho jehe bahane di talash hun,

na kise aapne de aaun da intzar,na kise begane di talash hun,

kamal te phull hai tanhayian se butte da, bass viraneyian di mainu talash hun,

jithe door door tak na howe koi, jite meri tanhai tou ilawa na rowe koi,

door duniyan to ik eho jhe aashiyane di mainu talash hun,

jo kar dewe aalag dharkan nu iss dil nalo, jo kadd lawe jism cho jaan nu,

jo tor dewe meri sahan di iss dor nu, "preet" nu bass ik eho jehe bahane di talash hun)

No comments:

Post a Comment